ਮੋਗਾ ‘ਚ ਲਾਸ਼ ਸੜਕ ਤੇ ਰੱਖ ਕੇ ਪੁਲਸ ਦੇ ਖਿਲਾਫ ਪ੍ਰਦਰਸ਼ਨ

0
978

ਮੋਗਾ. ਸ਼ਹਿਰ ਦੇ ਮੇਨ ਚੋਰਾਹੇ ਤੇ ਕੁੱਝ ਨਿਹੰਗਾ ਤੇ ਲੋਕਾਂ ਵਲੋਂ ਇੱਕ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਿਹੰਗਾ ਵਲੋਂ ਮੁਜਾਹਿਰਾ ਕਰਦੇ ਹੋਏ ਸਰੇਆਮ ਨੰਗੀਆਂ ਤਲਵਾਰਾਂ ਲਹਿਰਾਇਆਂ ਜਾ ਰਹੀਆਂ ਹਨ।  

ਮਿਲੀ ਜਾਣਕਾਰੀ ਮੁਤਾਬਿਕ ਕੁੱਝ ਦਿਨ ਪਹਿਲਾਂ ਇਕ ਬੱਸ ਦੀ ਚਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੁਲਸ ਵਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਪਰਚਾ ਦਰਜ ਕੀਤਾ ਗਿਆ। ਜਿਸ ਕਰਕੇ ਲੋਕਾਂ ਵਿੱਚ ਪੁਲਸ ਦੇ ਖਿਲਾਫ਼ ਗੁੱਸਾ ਹੈ ਤੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।