ਜਲੰਧਰ ਤੋਂ ਦੋ ਹੋਰ ਗੱਡੀਆਂ ਵਿਚ 2400 ਪ੍ਰਵਾਸੀ ਆਪਣੇ ਰਾਜਾਂ ਨੂੰ ਹੋਏ ਰਵਾਨਾ ਦੇਸ਼ ਅਤੇ ਹੋਰ ਰਾਜਾਂ ਨੂੰ ਹੋ ਚੁੱਕੀਆਂ ਰਵਾਨਾ

0
700

ਜਲੰਧਰ  . ਦੋ ਹੋਰ ਸ਼੍ਰਮਿਕ ਰੇਲ ਗੱਡੀਆਂ ਅੱਜ 2400 ਪ੍ਰਵਾਸੀਆਂ ਨੂੰ ਲੈ ਕੇ ਗਾਇਆ (ਬਿਹਾਰ ਅਤੇ ਗੋਰਖਪੁਰ) ਮੱਧ ਪ੍ਰਦੇਸ਼ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈਆਂ ਅਤੇ ਇਨ੍ਹਾਂ ਰੇਲ ਗੱਡੀਆਂ ਰਾਹੀਂ ਪ੍ਰਵਾਸੀਆਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ  7.26 ਲੱਖ ਰੁਪਏ ਅਤੇ 6.24 ਲੱਖ ਰੁਪਏ ਖ਼ਰਚ ਕੀਤੇ ਗਏ।

                ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਦੀ ਦੇਖ ਰੇਖ ਵਿੱਚ 22ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਸਵੇਰੇ 8 ਵਜੇ ਗਾਇਆ (ਬਿਹਾਰ) ਅਤੇ 23ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਗੋਰਖਪੁਰ (ਮੱਧ ਪ੍ਰਦੇਸ਼) ਲਈ ਸਵੇਰੇ 10 ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾਂ ਹੋਈਆਂ ਅਤੇ ਇਹਨਾਂ ਰੇਲ ਗੱਡੀਆਂ ਰਾਹੀਂ ਕੈਪਟਨ ਸਰਕਾਰ ਵਲੋਂ ਪ੍ਰਵਾਸੀਆਂ ਲਈ ਮੁਫ਼ਤ ਸਫ਼ਰ ਨੂੰ ਯਕੀਨੀ ਬਣਾਉਣ ਲਈ 13.50 ਲੱਖ ਰੁਪਏ ਖ਼ਰਚ ਕੀਤੇ ਗਏ। ਡਿਪਟੀ ਕਮਿਸ਼ਨਰ ਪੁਲਿਸ ਅਤੇ ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਕੇਵਲ ਉਹੀ ਹੀ ਪ੍ਰਵਾਸੀ ਜਿਨਾਂ ਨੇ ਪੰਜਾਬ ਸਰਕਾਰ ਦੇ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਈ ਹੈ ਨੂੰ ਰੇਲ ਗੱਡੀਆਂ ਰਾਹੀਂ ਅਪਣੀ ਮੰਜ਼ਿਲ ਵੱਲ ਜਾਣ ਲਈ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।